ਤੇਰੇ ਦਰ ਆਕੇ ਝੁੱਕਦੇ ਇਸਰੋ ਨਾਸ਼ਾ ਵਾਲੇ। ਤੂੰ ਹੀ ਬਾਬਾ ਖੋਲ ਦਿੰਦਾ ਬੰਦ ਕਿਸਮਤ ਦੇ ਤਾਲੇ। ਮੁੱਦਤਾਂ ਦੇ ਵਿਗੜੇ ਇੱਥੇ ਕਾਜ ਸੰਵਾਰੇ ਜਾਂਦੇ ਨੇ ਤੂੰ ਦੁਨੀਆ ਦਾ ਡਾਕਟਰ, ਇੱਥੇ ਰੋਗ ਨਿਵਾਰੇ ਜਾਂਦੇ ਨੇ। ਜਿੰਦਗੀ ਦੇ ਵਿੱਚ ਰੰਗ ਭਰ ਦਿੰਦੀ,ਜਦੋਂ ਚਲੇ ਤੇਰੀ ਕਲਮ ਬਾਬਾ। ਚਿਰ ਦੇ ਅੱਲੇ ਜਖਮਾਂ ਉੱਤੇ ਤੂੰ ਹੀ ਲਾਵੇਂ ਮੱਲਮ ਬਾਬਾ। ਮੇਰੇ ਵਰਗੇ ਲੱਖਾਂ ਪਾਪੀ ਇੱਥੇ ਤਾਰੇ ਜਾਂਦੇ ਨੇ ਤੂੰ ਦੁਨੀਆ ਦਾ ਡਾਕਟਰ, ਇੱਥੇ ਰੋਗ ਨਿਵਾਰੇ ਜਾਂਦੇ ਨੇ। ਮੂੰਹੋਂ ਮੰਗੀਆਂ ਮਿਲਣ ਮੁਰਾਦਾਂ, ਜਦ ਤੂੰ ਮੇਰੇ ਸਾਥ ਬਾਬਾ। ਹਵਾਵਾਂ ਦਾ ਰੁਖ ਬਦਲ ਦਿੰਦੀ ਆ ਦਿਲੋਂ ਕੀਤੀ ਅਰਦਾਸ ਬਾਬਾ। ਇਲਾਹੀ ਬਾਣੀ ਦੇ ਨਾਲ ਤਪਦੇ ਹਿਰਦੇ ਠਾਰੇ ਜਾਂਦੇ ਨੇ ਤੂੰ ਦੁਨੀਆ ਦਾ ਡਾਕਟਰ, ਇੱਥੇ ਰੋਗ ਨਿਵਾਰੇ ਜਾਂਦੇ ਨੇ। ਜਦੋਂ ਮੈਂ ਤੇਰੇ ਦਰ ਤੇ ਆਜਾਂ ਰੂਹ ਨੂੰ ਮਿਲੇ ਸਕੂਨ ਬਾਬਾ। ਗੁੰਗਿਆਂ ਨੂੰ ਤੁੰ ਰਾਗ ਸਿਖਾਦੇਂ, ਮਿਲਜੇ ਜਦੋਂ ਟਿਊਨ ਬਾਬਾ। ਜਨਮ ਜਨਮ ਦੇ ਲੇਖੇ ਨਿੰਮਿਆ ਇੱਥੇ ਪਾੜੇ ਜਾਂਦੇ ਨੇ ਤੂੰ ਦੁਨੀਆ ਦਾ ਡਾਕਟਰ, ਇੱਥੇ ਰੋਗ ਨਿਵਾਰੇ ਜਾਂਦੇ ਨੇ।